Sunday, January 23, 2022

Free Online Bach Flower Health Course (English and Punjabi)

      Instructions:

    The purpose of this course is to teach the students the method of batch flower therapy in their leisure time while sitting at home so that the readers can take good care of their own health and the health of others. There are a total of 39 medicines in this medical system and only by using them it is possible to cure all diseases. The main task of learning the course is to study these medicines.

     This course provides basic information about these flower medicines. This information is provided in both English and Punjabi so that readers who know both languages ​​can benefit from it. First of all, by reading this brief information, one should try to place the main function of each medicine in the mind. Along with the names of the medicines, their numbers are also given. Efforts should also be made to memorize the number of each medicine. This will make the medicine easier to use.

                        For Kids with Asperger's and Autism?

                        Try This !

    Then read each medicine in detail. Click on the medicine you want to know more about. Click on the English name of the medicine in the English section and click on the name of the medicine written in Punjabi in the Punjabi section to read the details in Punjabi. Doing so will expose you to the full description of the medicine in the language of your choice. On this page you will find the description of the medicine as well as the conditions and method of taking it. Comments on the whole system will also be found in many places. Consider all of this information carefully. It would be good if the key points were written out separately and then memorized by reading them over and over again. Doing so will give the reader the ability to use that medicine. As soon as the study of a medicine is over, he should start using that medicine.


    It is important to note that batch flower therapy is an effective and harmless medical system. Especially in today's world where indiscriminate use of chemical and biochemical drugs is causing massive drug reactions and drug pollution, this system can bring great relief to humanity. Dr. Bach has invented it and given great relief to the common man. It is the duty of those who know this system to spread this miracle of science to all people. With this objective in mind, this course is being offered in both English and Punjabi languages. The nominal fee for this course is USD 30 but we have kept this course absolutely free which means anyone can take advantage of it by learning it free of cost. With this, all the capable readers can learn this system and do good for themselves as well as for all.

    But if one feels that he does not want to get this facility for free or if one is under the impression that free medicine does not relax then he can pay the fee. Similarly if any gentleman wants to voluntarily contribute financially for the development of this useful course he can also send capital as per his intention. Capital can be sent to gosamrao@gmail.com via www.paypal.com. 

  <<<Start Here (Punjabi)>>>

 ਨਿਰਦੇਸ਼(Instructions):

    ਇਸ ਕੋਰਸ ਦਾ ਮੰਤਵ ਪਾਠਕਾਂ ਨੂੰ ਘਰ ਬੈਠੇ ਹੀ ਫੁਰਸਤ ਦੇ ਪਲਾਂ ਵਿਚ ਬੈਚ ਫੁੱਲ ਚੱਕਿਤਸਾ ਦੀ ਵਿਧੀ ਸਿੱਖਾਉਣਾ ਹੈ ਤਾਂ ਜੋ ਪਾਠਕ-ਗਣ ਆਪਣਾ ਤੇ ਹੋਰਾਂ ਦੀ ਸਿਹਤ ਨੂੰ ਵਧੀਆ ਰੱਖ ਸਕਣ। ਇਸ ਚੱਕਿਤਸਾ ਪ੍ਣਾਲੀ ਵਿਚ ਕੁੱਲ 39 ਦਵਾਈਆਂ ਤੇ ਇਨ੍ਹਾਂ ਨੂੰ ਵਰਤ ਕੇ ਹੀ ਸਭ ਰੋਗਾਂ ਦਾ ਇਲਾਜ਼ ਸੰਭਵ ਹੈ। ਕੋਰਸ ਸਿੱਖਣ ਦਾ ਮੁੱਖ ਕੰਮ  ਇਨ੍ਹਾਂ ਦਵਾਈਆਂ ਦਾ ਅਧਿਐਨ ਕਰਨਾ ਹੈ।

     ਇਸ ਕੋਰਸ ਵਿਚ ਇਨ੍ਹਾਂ ਫੁੱਲ ਦਵਾਈਆਂ ਦੀ ਮੁਢਲੀ ਜਾਣਕਾਰੀ ਦਿੱਤੀ ਹੋਈ ਹੈ। ਇਹ ਜਾਣਕਾਰੀ ਅੰਗਰੇਜ਼ੀ ਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ ਦਿੱਤੀ ਗਈ ਹੈ ਤਾਂ ਜੋ ਦੋਵੇਂ ਭਾਸ਼ਾਵਾਂ ਜਾਣਨ ਵਾਲੇ ਪਾਠਕ ਇਸ ਤੋਂ ਲਾਭ ਉਠਾ ਸਕਣ। ਪਹਿਲਾਂ ਇਸ ਸੰਖੇਪ ਜਾਣਕਾਰੀ ਨੂੰ ਪੜ ਕੇ ਹਰ ਦਵਾਈ ਦਾ ਮੁੱਖ ਕਾਰਜ ਖੇਤਰ ਦਿਮਾਗ਼ ਵਿਚ ਬਿਠਾਉਣ ਦੀ ਕੋਸਿਸ਼ ਕੀਤੀ ਜਾਵੇ। ਦਵਾਈਆਂ ਦੇ ਨਾਵਾਂ ਨਾਲ ਉਨਾਂ ਦੇ ਨੰਬਰ ਵੀ ਦਿੱਤੇ ਹੋਏ ਹਨ। ਹਰ ਦਵਾਈ ਦਾ ਨੰਬਰ ਯਾਦ ਕਰਨ ਦਾ ਵੀ ਉਪਰਾਲਾ ਕੀਤਾ ਜਾਵੇ। ਇਸ ਤਰਾਂ ਕਰਨ ਨਾਲ ਦਵਾਈ ਦੀ ਵਰਤੋਂ ਕਰਨੀ ਆਸਾਨ ਹੋ ਜਾਵੇਗੀ।

   For Kids with Asperger's and Autism?

                      (ਮੰਦ ਬੁੱਧੀ ਤੇ ਧਿਆਨ ਨਾ ਲਗਾ ਸਕਣ ਵਾਲੇ ਬੱਚਿਆ ਨੂੰ ਸ਼ਕਤੀ ਦੇਣ ਲਈ )

                                          Try This!

    ਇਸ ਤੋਂ ਬਾਦ ਹਰ ਦਵਾਈ ਨੂੰ ਵਿਸਥਾਰ ਵਿਚ ਪੜੋ। ਜਿਸ ਦਵਾਈ ਬਾਰੇ ਵਿਸਥਾਰ ਵਿਚ ਜਾਣਨਾ ਹੋਵੇ ਉਸ ਤੇ ਕਲਿਕ ਕਰੋ। ਅੰਗਰੇਜ਼ੀ ਭਾਗ ਵਿਚ ਦਵਾਈ ਵਿਸਥਾਰ ਲਈ ਦੇ ਅੰਗਰੇਜ਼ੀ ਨਾਮ ਤੇ ਕਲਿੱਕ ਕਰੋ ਤੇ ਪੰਜਾਬੀ ਵਿਚ ਵਿਸਥਾਰ ਪੜ੍ਣ ਲਈ ਪੰਜਾਬੀ ਭਾਗ ਵਿਚ ਦਵਾ ਦੇ ਪੰਜਾਬੀ ਵਿਚ ਲਿਖੇ ਨਾਂ ਤੇ ਕਲਿੱਕ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਪੜਨ ਲਈ ਉਹਾਡੀ ਚੋਣ ਦੀ ਭਾਸ਼ਾ ਵਿਚ ਸਬੰਧਤ ਦਵਾਈ ਦਾ ਪੂਰਾ ਵੇਰਵਾ ਤੁਹਾਡੇ ਸਾਹਮਣੇ ਖੁਲ ਜਾਵੇਗਾ। ਇਸ ਸਫੇ ਤੇ ਉਸ ਦਵਾਈ ਦੀ ਵਿਆਖਿਆ ਦੇ ਨਾਲ ਨਾਲ ਹੀ ਇਸ ਦੇ ਲੈਣ ਦੀਆਂ ਸੱਥਿਤੀਆਂ ਤੇ ਵਿਧੀ ਬਾਰੇ ਵੀ ਲਿਖਿਆ ਮਿਲੇਗਾ। ਕਈ ਥਾਵਾਂ ਤੇ ਇਸ ਸਮੂਚੀ ਪ੍ਰਣਾਲੀ ਬਾਰੇ ਟਿੱਪਣੀਆਂ ਵੀ ਦਿੱਤੀਆਂ ਮਿਲਣਗੀਆਂ। ਇਸ ਸਭ ਜਾਣਕਾਰੀ ਨੂੰ ਵੀ ਧਿਆਨ ਨਾਲ ਵਿਚਾਰੋ। ਚੰਗਾ ਹੋਵੇਗਾ ਜੇ ਪ੍ਰਮੁੱਖ ਗੱਲਾਂ ਨੂੰ ਵੱਖਰਾ ਕੱਢ ਕੇ ਲਿਖ ਲਿਆ ਜਾਵੇ ਤੇ ਫਿਰ ਉਨ੍ਹਾਂ ਨੂੰ ਬਾਰ ਬਾਰ ਪੜ੍ਹ ਕੇ ਯਾਦ ਕਰ ਲਿਆ ਜਾਵੇ। ਅਜਿਹਾ ਕਰਦੇ ਹੀ ਪਾਠਕ ਵਿਚ ਉਸ ਦਵਾ ਨੂੰ ਵਰਤਣ ਦੀ ਸਮਰੱਥਾ ਆ ਜਾਵੇਗੀ। ਜਿਉਂ ਹੀ ਇਕ ਦਵਾਈ ਦਾ ਅਧਿਐਨ ਸਮਾਪਤ ਹੋਵੇ ਤਿਉਂ ਹੀ ਉਸ ਨੂੰ ਉਸ ਦਵਾ ਨੂੰ ਵਰਤਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। 

    ਇਹ ਦੱਸਣਾ ਅਤਿ ਜਰੂਰੀ ਹੈ ਕਿ ਬੈਚ ਫਲਾਵਰ ਥੀਰੇਪੀ ਇਕ ਅਸਰਦਾਰ ਤੇ ਨੁਕਸਾਨ ਰਹਿਤ ਚਕਿੱਤਸਾ ਪ੍ਰਣਾਲੀ ਹੈ। ਖਾਸ ਕਰ ਕੇ ਅੱਜ ਦੇ ਸਮੇਂ ਵਿਚ ਜਦੋਂ ਰਸਇਣਿਕ ਤੇ ਬਾਇਓਕੈਮੀਕਲ ਦਵਾਈਆਂ ਦੀ ਅੰਧਾਧੁੰਦ ਵਰਤੋਂ ਨਾਲ ਵੱਡੇ ਪੈਮਾਨੇ ਤੇ ਦਵਾ ਰਿਐਕਸ਼ਨ ਤੇ ਦਵਾ ਪੌਲਿਊਸ਼ਨ ਵਧ ਰਿਹਾ ਹੈ, ਇਹ ਪ੍ਰਣਾਲੀ ਮਾਨਵਤਾ ਨੂੰ ਵੱਡੀ ਰਾਹਤ ਦੇ ਸਕਦੀ ਹੈ। ਡਾ: ਬੈਚ ਨੇ ਇਸ ਨੂੰ ਈਜ਼ਾਦ ਕਰ ਕੇ ਜਨ ਸਾਧਾਰਨ ਨੂੰ ਬੜੀ ਰਾਹਤ ਦਿੱਤੀ ਹੈ। ਜੋ ਲੋਕ ਇਸ ਪ੍ਸਾਰਣਾਲੀ ਨੂੰ ਜਾਣਦੇ ਹਨ ਉਨ੍ਹਾਂ ਦਾ ਫਰਜ਼ ਹੈ ਕਿ ਉਹ ਵਿਗਿਆਨ ਦੇ ਇਸ ਕ੍ਰਿਸ਼ਮੇ ਨੂੰ ਸਭ ਲੋਕਾਂ ਤੀਕਰ ਪਹੁੰਚਾਉਣ। ਇਸ ਮੰਤਵ ਨੂੰ ਮੁੱਖ ਰੱਖ ਕੇ ਇਸ ਕੋਰਸ ਨੂੰ ਅੰਗਰੇਜ਼ੀ ਤੇ ਪੰਜਾਬੀ ਦੋਵੇਂ ਭਾਸ਼ਾਵਾਂ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਕੋਰਸ ਦੀ ਤੁੱਛ ਭੇਟਾ 30 ਅਮਰੀਕੀ ਡਾਲਰ ਹੈ ਪਰ ਸਾਡੇ ਵਲੋਂ ਇਹ ਕੋਰਸ ਬਿਲਕੁਲ ਮੁਫਤ ਰੱਖਿਆ ਗਿਆ ਹੈ ਭਾਵ ਕੋਈ ਵੀ ਇਸ ਨੂੰ ਬਿਨਾਂ ਫੀਸ ਸਿੱਖ ਕੇ ਇਸ ਦਾ ਫਾਇਦਾ ਉਠਾ ਸਕਦਾ ਹੈ। ਇਸ ਨਾਲ ਸਭ ਸਮਰੱਥਾਵਾਨ ਪਾਠਕ ਇਸ ਪ੍ਰਣਾਲੀ ਨੂੰ ਸਿੱਖ ਕੇ ਆਪਣੇ ਭਲੇ ਦੇ ਨਾਲ ਨਾਲ ਸਰਬਤ ਦਾ ਭਲਾ ਵੀ ਕਰ ਸਕਦੇ ਹਨ। 

    ਪਰ ਜੇ ਕੋਈ ਸਮਝਦਾ ਹੈ ਕਿ ਉਹ ਇਸ ਸੁਵਿਧਾ ਨੂੰ ਮੁਫਤ ਵਿਚ ਪ੍ਰਾਪਤ ਨਹੀਂ ਕਰਨਾ ਚਾਹੁੰਦਾ ਜਾਂ ਕੋਈ ਇਸ ਪ੍ਰਭਾਵ ਵਿਚ ਹੈ ਕਿ ਮੁਫਤ ਦੀ ਦਵਾਈ ਆਰਾਮ ਨਹੀਂ ਕਰਦੀ ਤਾਂ ਉਹ ਇਸ ਦੀ ਫੀਸ ਅਦਾ ਕਰ ਸਕਦਾ ਹੈ। ਇਸੇ ਤਰ੍ਹਾਂ ਜੇ ਕੋਈ ਸੱਜਣ ਇਸ ਲਾਹੇਵੰਦ ਕੋਰਸ ਦੇ ਵਿਕਾਸ ਲਈ ਆਪਣੀ ਮਰਜ਼ੀ ਨਾਲ ਮਾਇਕ ਸਹਾਇਤਾ ਕਰਨੀ ਚਾਹੁੰਦਾ ਹੈ ਉਹ ਵੀ ਆਪਣੇ ਇਰਾਦੇ ਮੁਤਾਬਿਕ ਪੁੰਜੀ ਭੇਜ ਸਕਦਾ ਹੈ। ਪੂੰਜੀ www.paypal.com ਰਾਹੀਂ  gosamrao@gmail.com  ਈ-ਮੇਲ ਨੂੰ ਭੇਜੀ ਜਾ ਸਕਦੀ ਹੈ। 

<<<Start Here (English)>>>

<<<Start Here (Punjabi)>>>
















No comments:

Post a Comment

Free Online Bach Flower Health Course (English and Punjabi)

         Instructions:     The purpose of this course is to teach the students the method of batch flower therapy in their leisure time whil...